10ਵੀਂ ਜਾਂ 12ਵੀਂ ਤੋਂ ਬਾਅਦ ਕੀ ਕਰੀਏ?
ITI ਅਪਣਾਓ, ਬੇਰੁਜ਼ਗਾਰੀ ਦੂਰ ਭੱਜਾਓ
- ਜੇਕਰ ਤੁਸੀ ਬਿਜਲੀ ਬੋਰਡ ਵਿੱਚ ਲਾਈਨਮੈਨ ਬਣਨਾ ਹੈ ਜਾਂ ਰਫਾਇਨਰੀ, ਥਰਮਲ ਵਿੱਚ ਕੰਮ ਕਰਨਾ ਚਾਹੁੰਦੇ ਹੋ ਤਾਂ 2 ਸਾਲ ਦੀ ਆਈ.ਟੀ.ਆਈ ਇਲੈਕਟ੍ਰੀਸ਼ਨ ਦੀ ਕਰੋ।
- ਜੇਕਰ ਤੁਸੀ ਰੇਲਵੇ ਜਾਂ ਪੀ.ਆਰ.ਟੀ.ਸੀ ਡਿਪਾਰਟਮੈਂਟ ਵਿੱਚ ਜਾਣਾ ਚਾਹੁੰਦੇ ਹੋ ਤਾਂ 1 ਸਾਲ ਦੀ ਆਈ.ਟੀ.ਆਈ ਵੈਲਡਰ ਦੀ ਕਰੋ।
- ਜੇਕਰ ਤੁਸੀ ਕਲਰਕ ਜਾਂ ਟਾਈਪੀਸ਼ਟ ਬਣਨਾ ਚਾਹੁੰਦੇ ਹੋ ਤਾਂ ਇੱਕ ਸਾਲ ਦੀ ਆਈ.ਟੀ.ਆਈ ਕੋਪਾ (ਕੰਪਿਊਟਰ) ਦੀ ਕਰੋ।
- ਜੇਕਰ ਤੁਸੀ ਆਈ.ਟੀ.ਆਈ ਵਿੱਚ ਟੀਚਰ ਜਾਂ ਆਪਣਾ ਬੁਟੀਕ ਕਰਨਾ ਚਾਹੁੰਦੇ ਹੋ ਜਾਂ ਕਿਸੇ ਵੀ ਕੋਟਨ ਮਿੱਲ ਚ ਕੰਮ ਕਰਨਾ ਚਾਹੁੰਦੇ ਹੋ ਤਾਂ ਇੱਕ ਸਾਲ ਦੀ ਆਈ.ਟੀ.ਆਈ ਸਿਲਾਈ ਜਾਂ ਕਢਾਈ ਦੀ ਕਰੋ।
- ਜੇਕਰ ਤੁਸੀਂ Health Department ਵਿੱਚ Health ਇੰਸਪੈਕਟਰ ਜਾਂ Municipal Committee ਵਿੱਚ Sanitary ਇੰਸਪੈਕਟਰ ਲੱਗਣਾ ਚਾਹੁੰਦੇ ਹੋਂ ਤਾਂ ਆਈ.ਟੀ.ਆਈ. Health Sanitary ਇੰਸਪੈਕਟਰ ਦੀ ਕਰੋ।
- ਜੇਕਰ ਤੁਸੀ ਆਪਣਾ ਪਲੰਬਰ ਦਾ ਕੰਮ ਕਰਨਾ ਜਾ ਵਾਟਰ ਵਰਕਸ ਮਹਿਕਮੇ ਵਿੱਚ ਜਾਂ ਆਈ.ਟੀ ਆਈ ਵਿੱਚ ਟੀਚਰ ਬਣਨਾ ਚਾਹੁੰਦੇ ਹੋ ਤਾਂ ਇੱਕ ਸਾਲ ਦੀ ਆਈ.ਟੀ.ਆਈ ਪਲੰਬਰ ਦੀ ਕਰੋ।
INDIAN ARMY ਦੀ ਭਰਤੀ 'ਚ ਆਈ.ਟੀ.ਆਈ ਹੁਨਰ ਬੱਚਿਆ ਲਈ ਫੌਜ ਵਿੱਚ ਬੋਨਸ (ਵਾਧੂ) ਨੰਬਰ ਦਿੱਤੇ ਜਾਂਦੇ ਹਨ ਜੋ ਕਿ ਹੇਠ ਪ੍ਰਕਾਰ ਹਨ:-
• ਆਈ.ਟੀ.ਆਈ ਤੋਂ 1 ਸਾਲ ਕੋਰਸ ਦੇ ਵਾਧੂ ਨੰਬਰ- 30
• ਆਈ.ਟੀ.ਆਈ ਤੋਂ 2 ਸਾਲ ਕੋਰਸ ਦੇ ਵਾਧੂ ਨੰਬਰ- 40